ਨੌਕਰੀ/ਰੁਜ਼ਗਾਰ ਹਾਂਸਿਲ ਕਰਨ ਲਈ ਡਿਜੀਟਲ ਹੁਨਰ (ਸਕਿੱਲ) ਸਿੱਖਣ ਦੀ ਲੋੜ ਤੇ ਮਹੱਤਤਾ।
ਡਿਜੀਟਲ ਹੁਨਰ (ਸਕਿੱਲ)- ਕੰਪਿਊਟਰ ਅਤੇ ਸਮਾਰਟਫ਼ੋਨ ਵਰਗੀਆਂ ਡਿਜੀਟਲ ਡਿਵਾਈਸਾਂ ਦੀ ਵਰਤੋਂ ਕਰਕੇ ਸਮੱਗਰੀ (ਕਨਟੈਂਟ) ਨੂੰ ਲੱਭਣ, ਮੁਲਾਂਕਣ, ਵਰਤੋਂ, ਸਾਂਝਾ ਕਰਨ ਅਤੇ ਸਮੱਗਰੀ ਬਣਾਉਣ ਦੀ ਯੋਗਤਾ ਵਜੋਂ ਪ੍ਰਭਾਸ਼ਿਤ ਜਾਂਦਾ ਕੀਤਾ ਹੈ। ਅੱਜ ਕੱਲ੍ਹ, ਕੰਮ ਵਾਲੀ ਥਾਂ (Workplace) 'ਤੇ ਲੋੜੀਂਦੇ ਡਿਜੀਟਲ ਹੁਨਰ ਥੋੜੇ ਹੋਰ ਉੱਨਤ ਹੋ ਚੁੱਕੇ ਹਨ, ਅਤੇ ਕੰਪਨੀਆਂ ਉਮੀਦ ਕਰਦੀਆਂ ਹਨ ਕਿ ਉਨ੍ਹਾਂ ਦੇ ਜ਼ਿਆਦਾਤਰ ਕਰਮਚਾਰੀਆਂ ਕੋਲ ਡਿਜੀਟਲ ਹੁਨਰ (ਸਕਿੱਲ) ਹੋਣ। ਤਕਨਾਲੋਜੀ ਸਾਡੇ ਜੀਵਨ ਦੇ ਕੇਂਦਰ ਵਿੱਚ ਹੈ, ਜਿਵੇਂ ਕਿ ਇੰਟਰਨੈਟ ਅਤੇ ਡਿਜੀਟਲ ਸੰਚਾਰਾਂ 'ਤੇ ਸਾਡੀ ਨਿਰਭਰਤਾ ਵਧਦੀ ਜਾ ਹੈ, ਸਾਡੇ ਕਰਮਚਾਰੀਆਂ ਨੂੰ ਡਿਜੀਟਲ ਹੁਨਰ ਦੇ ਵਿਕਾਸ ਦੀ ਮੰਗ ਨੂੰ ਪੂਰਾ ਕਰਨਾ ਚਾਹੀਦਾ ਹੈ। ਡਿਜੀਟਲ ਹੁਨਰ ਕਿਉਂ ਸਿੱਖੀਏ? ਨਵੀਨ ਯੁੱਗ ਵਿੱਚ ਡਿਜੀਟਲ ਪਰਿਵਰਤਨ ਵਧ ਰਿਹਾ ਹੈ ਅਤੇ ਹਰ ਉਦਯੋਗ ਨੂੰ ਪ੍ਰਭਾਵਿਤ ਕਰ ਰਿਹਾ ਹੈ। ਕਿਸਾਨ ਹੁਣ ਸਿਰਫ਼ ਬੀਜ ਬੀਜਣ ਅਤੇ ਫ਼ਸਲ ਦੀ ਕਟਾਈ ਹੀ ਨਹੀਂ ਕਰ ਰਹੇ ਹਨ; ਉਹ ਵਧੇਰੇ ਲਾਭਦਾਇਕ, ਕੁਸ਼ਲ, ਅਤੇ ਟਿਕਾਊ ਬਣਨ ਲਈ ਆਪਣੇ ਸਿਸਟਮਾਂ ਨੂੰ ਸਵੈ-ਚਾਲਤ, ਨਿਗਰਾਨੀ ਅਤੇ ਨਿਯੰਤ੍ਰਿਤ ਕਰਨ ਲਈ ਸੈਂਸਰ ਸਿਸਟਮ ਅਤੇ ਸੂਚਨਾ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ। ਅੱਜ ਕੱਲ੍ਹ ਸ਼ਹਿਰਾਂ ਵਿੱਚ ਵੱਡੇ-ਵੱਡੇ ਰੈਸਟੋਰੈਂਟ ਔਨਲਾਈਨ ਐਪਜ਼ ਰਾਂਹੀ ਆਪਣੇ ਆਰਡਰ ਬੁੱਕ ਕਰਦੇ ਹਨ, ਗਾਹਕਾਂ ਨੂੰ ਖਾਣਪੀਣ ਲਈ ਔਨਲਾਈਨ ਮੀਨੂੰ ਆਪਸ਼ਨਾਂ ਪ੍ਰਦਾਨ ਕਰ...