Employability (ਪੰਜਾਬੀ ਵਿੱਚ ਅਰਥ) ਰੁਜ਼ਗਾਰ ਯੋਗਤਾ
ਸਤਿ ਸ਼੍ਰੀ ਅਕਾਲ।
ਮੈਂ ਧਨਵੰਤ ਸਿੰਘ ਆਪਣੇ ਸਾਰੇ ਪੜ੍ਹਨ ਵਾਲਿਆਂ ਦਾ ਇਸ ਪੋਸਟ ਵਿੱਚ ਸਵਾਗਤ ਕਰਦਾ ਹਾਂ। ਇਹ ਪੋਸਟ ਪੰਜਾਬੀ ਭਾਸ਼ਾ ਵਿੱਚ ਲਿਖੀ
ਗਈ ਹੈ ਤਾਂ ਜੋ ਪੰਜਾਬੀ ਬੋਲਣ ਵਾਲੇ ਅਤੇ ਸਮਝਣ ਵਾਲੇ ਅਸਾਨੀ ਨਾਲ ਪੋਸਟ ਵਿੱਚ ਆਉਣ ਵਾਲੇ ਪ੍ਰਸ਼ਨ
ਸਮਝ ਸਕਣ। ਇਸ ਪੋਸਟ ਦਾ ਵਿਸ਼ਾ ਹੈ Employability Skills ਰੁਜ਼ਗਾਰ ਯੋਗਤਾ ਨਿੱਪੁੰਨਤਾ। ਆਪ ਸਭ
ਨੂੰ ਬੇਨਤੀ ਹੈ ਕਿ ਪੋਸਟ ਪੂਰੀ ਆਖੀਰ ਤੱਕ ਪੜ੍ਹੀ ਜਾਵੇ ਤਾਂ ਜੋ ਪੋਸਟ ਲਿੱਖਣ ਦਾ ਮਨੋਰਥ ਪੂਰਾ ਹੋ
ਸਕੇ।
ਪ੍ਰਸ਼ਨ- Employability (ਪੰਜਾਬੀ ਵਿੱਚ ਅਰਥ) ਰੁਜ਼ਗਾਰ ਯੋਗਤਾ
ਕੀ ਹੈ?
ਉੱਤਰ
- Employability ਦਾ ਅਰਥ ਹੈ ਕਿਸੇ ਵਿਅਕਤੀ ਦੀ ਰੁਜ਼ਗਾਰ ਪ੍ਰਾਪਤ ਕਰਨ, ਉਸ ਨੂੰ ਬਣਾਈ ਰੱਖਣ ਅਤੇ
ਵਿਕਾਸ ਕਰਨ ਦੀ ਯੋਗਤਾ। ਇਹ ਸਿਰਫ਼ ਨੌਕਰੀ ਲੱਗਣ ਬਾਰੇ ਨਹੀਂ, ਬਲਕਿ ਕਿਸੇ ਵਿਅਕਤੀ ਦੇ ਹੁਨਰ, ਗਿਆਨ,
ਵਤੀਰਾ ਅਤੇ ਤਜਰਬੇ ਬਾਰੇ ਹੁੰਦੀ ਹੈ, ਜੋ ਉਨ੍ਹਾਂ ਨੂੰ ਵੱਖ-ਵੱਖ ਨੌਕਰੀਆਂ ਲਈ ਯੋਗ ਬਣਾਉਂਦੀ ਹੈ।
ਪ੍ਰਸ਼ਨ- Employability Skills ਰੁਜ਼ਗਾਰ ਯੋਗਤਾ ਨਿੱਪੁੰਨਤਾ ਤੋਂ ਕੀ ਭਾਵ ਹੈ?
ਉੱਤਰ- Employability Skills ਤੋ ਭਾਵ ਨਿੱਪੁੰਨਤਾ,ਵਿਅਕਤੀਗਤ ਗੁਣ ਅਤੇ ਗਿਆਨ ਹਨ ਜੋ ਕਿਸੇ ਵਿਅਕਤੀ ਨੂੰ ਕਿਸੇ ਕੰਮ ਜਾਂ ਨੌਕਰੀ ਵਿੱਚ ਸਫਲ ਬਣਾਉਣ ਵਿੱਚ ਮਦਦ ਕਰਦੇ ਹਨ। ਇਹ ਨਿੱਪੁੰਨਤਾ ਕਿਸੇ ਵੀ ਉਦਯੋਗ ਜਾਂ ਪੇਸ਼ੇ ਵਿੱਚ ਲਾਗੂ ਹੋ ਸਕਦੀ ਹੈ।
ਪ੍ਰਸ਼ਨ -Employability ਕਿਵੇਂ ਨਿਰਧਾਰਤ ਹੁੰਦੀ ਹੈ?
ਉੱਤਰ-Employability
ਹੇਠਾਂ ਦਿੱਤੇ ਤੱਤਾਂ ’ਤੇ ਨਿਰਭਰ ਕਰਦੀ ਹੈ:
- ਤਕਨੀਕੀ (Technical) ਅਤੇ ਵਿਅਕਤੀਗਤ (Soft) ਹੁਨਰ – ਉਦਾਹਰਨ ਲਈ, ਕੰਪਿਊਟਰ ਜ਼ਾਣਕਾਰੀ, ਭਾਸ਼ਾਈ ਨਿਪੁਣਤਾ, ਸਮੱਸਿਆ ਹੱਲ ਕਰਨ ਦੀ ਸਮਰੱਥਾ, ਟੀਮ ਵਰਕ, ਆਤਮ-ਵਿਸ਼ਵਾਸ, ਆਦਿ।
- ਸਿੱਖਣ ਦੀ ਯੋਗਤਾ – ਨਵੇਂ ਹੁਨਰ ਸਿੱਖਣ, ਨਵੇਂ ਤਰੀਕਿਆਂ ਨਾਲ ਅਡਜਸਟ ਹੋਣ ਦੀ ਯੋਗਤਾ।
- ਅਨੁਭਵ – ਕੰਮ ਦਾ ਤਜਰਬਾ, ਇੰਟਰਨਸ਼ਿਪ, ਪ੍ਰੋਜੈਕਟ ਕੰਮ, ਆਦਿ।
- ਵਿਆਕਤੀਗਤ ਵਿਹਾਰ – ਸਮੇਂ ਦੀ ਪਾਬੰਦੀ, ਜ਼ਿੰਮੇਵਾਰੀ, ਨਵੇਂ ਚੈਲੰਜਾਂ ਨੂੰ ਕਬੂਲ ਕਰਨ ਦੀ ਤਿਆਰੀ।
- ਨੈੱਟਵਰਕਿੰਗ – ਕੰਮ ਦੀ ਦੁਨੀਆ ਵਿੱਚ ਨਵੇਂ ਮੌਕਿਆਂ ਬਾਰੇ ਜਾਣਕਾਰੀ ਹੋਣੀ।
- ਬਾਜ਼ਾਰ ਦੀ ਮੰਗ – ਜੇਕਰ ਕਿਸੇ ਖੇਤਰ ਵਿੱਚ ਮੰਗ ਵੱਧ ਰਹੀ ਹੈ, ਤਾਂ ਉਥੇ employability ਵਧ ਜਾਏਗੀ।
ਪ੍ਰਸ਼ਨ-Employability ਅਤੇ ਨੌਕਰੀ ਲੱਗਣ ਵਿੱਚ ਕੀ ਅੰਤਰ
ਹੈ?
ਉੱਤਰ-ਪਹਿਲਾ ਗੱਲ ਕਰਦੇ ਹਾਂ Employability ਦੀ
1. ਲੰਮੇ ਸਮੇਂ ਲਈ
ਇੱਕ ਵਿਅਕਤੀ ਦੀ ਕੰਮ ਲੱਭਣ, ਉਹ ਕੰਮ ਰੱਖਣ ਅਤੇ ਵਧੀਆ ਕਰੀਅਰ ਬਣਾਉਣ ਦੀ ਯੋਗਤਾ।
2. ਇਹ ਵਿਅਕਤੀ ਦੀ
ਪੂਰੀ ਕਰੀਅਰ ਯਾਤਰਾ ਨਾਲ ਜੁੜੀ ਹੁੰਦੀ ਹੈ।
3. ਨਵੇਂ ਹੁਨਰ, ਤਜਰਬਾ
ਅਤੇ ਵਿਕਾਸ ਦੀ ਲੋੜ ਹੋਵੇਗੀ।
4. Employability
ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਹਮੇਸ਼ਾ ਨੌਕਰੀ ਮਿਲੇਗੀ, ਪਰ ਇਹ ਤੁਹਾਡੀਆਂ ਸੰਭਾਵਨਾਵਾਂ ਵਧਾਉਂਦੀ
ਹੈ।
ਹੁੱਣ ਗੱਲ ਕਰਦੇ ਹਾਂ ਨੌਕਰੀ ਲੱਗਣ ਦੀ
1.
ਇੱਕ ਵਿਅਕਤੀ ਨੂੰ ਨੌਕਰੀ ਮਿਲ ਜਾਣਾ, ਭਾਵੇਂ ਉਹ ਹੋਰ ਮਾਪਦੰਡ ਪੂਰੇ ਕਰੇ ਜਾਂ ਨਾ।
2.
ਇਹ ਕੇਵਲ ਇੱਕ ਨੌਕਰੀ ਲੱਭਣ ਤੱਕ ਸੀਮਿਤ ਹੁੰਦੀ ਹੈ।
3.
ਜਦੋਂ ਕਿਸੇ ਵਿਅਕਤੀ ਨੂੰ ਨੌਕਰੀ ਮਿਲ ਜਾਂਦੀ ਹੈ, ਉਹ employability ਵਧਾਉਣ ਤੋਂ ਬਿਨਾ
ਵੀ ਰਹਿ ਸਕਦਾ ਹੈ।
4. ਨੌਕਰੀ ਮਿਣਲਣ ਤੋਂ ਬਾਅਦ ਵੀ, ਜੇ employability ਵਧਾਈ ਨਾ ਗਈ, ਤਾਂ ਆਉਣ ਵਾਲੇ ਸਮੇਂ ਵਿੱਚ ਨੌਕਰੀ ਗਵਾਉਣ ਦੀ ਸੰਭਾਵਨਾ ਹੋ ਸਕਦੀ ਹੈ।
ਪ੍ਰਸ਼ਨ- Employability
Skills ਦੇ ਮੁੱਖ ਭਾਗ ਕਿਹੜੇ ਹੋ ਸਕਦੇ ਹਨ?
ਉੱਤਰ-Employability Skills ਦੇ ਮੁੱਖ ਭਾਗ
- ਕੰਮਕਾਜੀ ਸੰਚਾਰ ਜਾਂ (Communication Skills) – ਸਪਸ਼ਟ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਗੱਲ ਕਰਨ ਦੀ ਸਮਰਥਾ।
- ਟੀਮਵਰਕ– ਹੋਰ ਲੋਕਾਂ ਨਾਲ ਮਿਲਕੇ ਕੰਮ ਕਰਨਾ।
- ਸਮੱਸਿਆਹੱਲਕਰਨਾ– ਵੱਖ-ਵੱਖਚੁਣੌਤੀਆਂਦਾਹੱਲਲੱਭਣਦੀਸਮਰਥਾ।
- ਸਮਾਂ ਪ੍ਰਬੰਧਨ ਜਾਂ (Time Management) – ਕੰਮ ਨੂੰ ਸਮੇਂ ਤੇ ਨਿਪਟਾਉਣ ਦੀ ਯੋਗਤਾ।
- ਮੂਲਚਿੰਤਨਜਾਂ (Critical Thinking) – ਵਿਚਾਰਸ਼ੀਲ ਅਤੇ ਤਰਕਸ਼ੀਲ ਫੈਸਲੇ ਲੈਣ ਦੀ ਯੋਗਤਾ।
- ਆਤਮ-ਵਿਸ਼ਵਾਸ ਜਾਂ (Self-Confidence) – ਆਪਣੇ ਕੰਮ ਤੇ ਭਰੋਸਾ ਰੱਖਣਾ।
- ਤਕਨੀਕੀ ਯੋਗਤਾ ਜਾਂ (Technical Skills) – ਕੰਮ ਨਾਲ ਸਬੰਧਤ ਤਕਨੀਕੀ ਗਿਆਨ।
- ਮਨੋਭਾਵ ਅਤੇ ਲਚਕਤਾ ਜਾਂ (Attitude & Adaptability) – ਨਵੇਂ ਹਾਲਾਤਾਂ ਅਤੇ ਤਕਨੀਕਾਂ ਅਨੁਸਾਰ ਆਪਣੇ ਆਪ ਨੂੰ ਬਦਲਣ ਦੀ ਸਮਰਥਾ।
- ਨੈਤਿਕਤਾ ਅਤੇ ਇਮਾਨਦਾਰੀ ਜਾਂ (Work Ethics & Integrity) – ਨਿਸ਼ਠਾ ਅਤੇ ਸੱਚਾਈ ਨਾਲ ਕੰਮ ਕਰਨਾ।
ਪ੍ਰਸ਼ਨ - Employability Skills ਦੇ ਕਾਰਜ ਖੇਤਰ ਬਾਰੇ ਜਾਣਕਾਰੀ
ਦਿਉ।
ਉੱਤਰ-Employability
Skills ਹਰ ਕਿਸਮ ਦੀ ਨੌਕਰੀ ਵਿੱਚ ਜ਼ਰੂਰੀ ਹਨ, ਜਿਵੇਂ ਕਿ:
1) ਕੰਮਕਾਜੀ ਦਫ਼ਤਰ (Corporate Sector) – ਸੰਚਾਰ, ਟੀਮ ਵਰਕ, ਅਤੇ ਸਮੱਸਿਆ ਹੱਲ ਕਰਨ ਦੀ
ਯੋਗਤਾ।
2) ਉਦਯੋਗ ਅਤੇ ਉਤਪਾਦਨ (Industry & Manufacturing) – ਤਕਨੀਕੀ ਅਤੇ ਸਮਾਂ ਪ੍ਰਬੰਧਨ ਦੀ ਲੋੜ।
3) ਸੇਵਾਵਾਂ (Service Sector) – ਗਾਹਕਾਂ
ਨਾਲ ਸੰਬੰਧ ਅਤੇ ਨੈਤਿਕਤਾ।
4) ਸ਼ਿਕਸ਼ਾ (Education Sector) – ਸੰਚਾਰ, ਆਤਮ-ਵਿਸ਼ਵਾਸ, ਅਤੇ ਆਦਰਸ਼ਿਕ ਤਰੀਕੇ।
5)ਸੁਤੰਤਰ ਉਦੱਮ ਜਾਂ (Self-Employment
& Entrepreneurship) – ਨਵੇਂ ਆਈਡੀਆ ਅਤੇ ਮਾਰਕੀਟ ਦੀ ਸਮਝ।
ਪ੍ਰਸ਼ਨ- Employability Skills ਕਿਉਂ ਜ਼ਰੂਰੀ ਹਨ?
ਉੱਤਰ- Employability Skills ਜ਼ਰੂਰੀ ਕਿਉਂਕਿ :
- ਨੌਕਰੀ ਲੱਭਣ ਲਈ – ਇਹ ਨਿੱਪੁੰਨਤਾ ਕਿਸੇ ਵੀ ਕੰਪਨੀ ਵਿੱਚ ਨੌਕਰੀ ਹਾਸਲ ਕਰਨ ਵਿੱਚ ਮਦਦ ਕਰਦੀ ਹੈ।
- ਕੈਰੀਅਰ ਵਿੱਚ ਤਰੱਕੀ ਲਈ – ਇਹ ਯੋਗਤਾਵਾਂ ਇੱਕ ਵਿਅਕਤੀ ਨੂੰ ਉੱਚਪਦਵੀ (promotion) ਹਾਸਲ ਕਰਨ ਵਿੱਚ ਮਦੱਦ ਕਰਦੀਆਂ ਹਨ।
- ਅਧੁਨਿਕ ਮੰਡੀ ਵਿੱਚ ਟਿਕਣ ਲਈ – ਹਰ ਉਦਯੋਗ (industry) ਵਿੱਚ ਨਵੀਨ ਤਕਨੀਕਾਂ ਅਤੇ ਵਿਧੀਆਂ ਆਉਂਦੀਆਂ ਹਨ, ਇਨ੍ਹਾਂ ਯੋਗਤਾਵਾਂ ਨਾਲ ਵਿਅਕਤੀ ਆਪਣੇ ਆਪ ਨੂੰ ਉਨ੍ਹਾਂ ਦੇ ਅਨੁਸਾਰ ਢਾਲ ਸਕਦਾ ਹੈ।
- ਵਪਾਰ ਲਈ – ਜੇਕਰ ਕੋਈ ਵਿਅਕਤੀ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਹੈ, ਤਾਂ ਇਹ ਨਿੱਪੁੰਨਤਾ ਉਸਦੀ ਸਫਲਤਾ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ।
ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਪੋਸਟ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ। ਤੁਸੀ
ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਪੋਸਟ ਦੇ ਨਾਲ।
ਧਨਵੰਤ ਸਿੰਘ BCA, MCA MBA (Finance)

Comments
Post a Comment