ਸੰਚਾਰ ਨਿਪੁੰਨਤਾ ਅਤੇ ਸੰਚਾਰ ਨਿਪੁੰਨਤਾ ਦੀਆਂ ਕਿਸਮਾਂ ਦਾ ਸੰਖੇਪ ਵਿੱਚ ਵਰਨਣ।
ਸਤਿ ਸ਼੍ਰੀ ਅਕਾਲ ਦੋਸਤੋ।
ਮੈਂ ਧਨਵੰਤ ਸਿੰਘ ਇੱਕ ਵਾਰ ਫਿਰ ਆਪਣੇ ਆਨਲਾਈਨ
ਪਲੇਟਫਾਰਮ Dhanwant Computer and Artistic Skills ਤੇ ਤੁਹਾਡਾ ਸਵਾਗਤ ਕਰਦਾ ਹਾਂ। ਮੇਰੀ ਇਸ Post ਦਾ ਵਿਸ਼ਾ ਹੈ ਸੰਚਾਰ ਨਿਪੁੰਨਤਾ ਭਾਵ ਕਮਿਊਨੀਕੇਸ਼ਨ ਸਕਿੱਲਜ਼ ਇਸ ਵਿਸ਼ੇ ਨਾਲ ਸਬੰਧਤ ਇੱਕ ਮਹੱਤਵਪੂਰਨ
ਪ੍ਰਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਪ੍ਰਸ਼ਨ ਹੇਠ ਲਿਖੇ ਅਨੁਸਾਰ ਹੈ-
ਇਸ ਪੋਸਟ ਨਾਲ ਸਬੰਧਤ ਵੀਡਿਉ ਵੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ।
ਪ੍ਰਸ਼ਨ- ਸੰਚਾਰ ਨਿਪੁੰਨਤਾ ਦੀ ਪਰਿਭਾਸ਼ਾ ਦੱਸਦੇ
ਹੋਏ ਸੰਚਾਰ ਨਿਪੁੰਨਤਾ ਦੀਆਂ ਕਿਸਮਾਂ ਦਾ ਸੰਖੇਪ ਵਿੱਚ ਵਰਨਣ ਕਰੋ।
ਸੰਚਾਰ ਨਿਪੁੰਨਤਾ ਜਾਂ ਕਮਿਊਨੀਕੇਸ਼ਨਸਕਿੱਲਜ਼ ਦਾ ਅਰਥ ਹੈ, ਵਿਅਕਤੀ ਦੁਆਰਾ ਆਪਣੀ
ਸੋਚ, ਭਾਵਨਾ, ਜਾਣਕਾਰੀ ਜਾਂ ਵਿਚਾਰਾਂ ਨੂੰ ਹੋਰ ਲੋਕਾਂ ਤੱਕ ਸਪੱਸ਼ਟ, ਪ੍ਰਭਾਵਸ਼ਾਲੀ ਅਤੇ ਸਮਝਦਾਰ
ਢੰਗ ਨਾਲ ਪਹੁੰਚਾਉਣ ਦੀ ਸਮਰੱਥਾ ਹੁੰਦੀ ਹੈ। ਇਹ ਨਿਪੁੰਨਤਾ
ਸਿਰਫ ਬੋਲਣ ਜਾਂ ਲਿਖਣ ਤੱਕ ਹੀ ਸੀਮਿਤ ਨਹੀਂ ਹੁੰਦੀ, ਬਲਕਿ ਇਸ ਵਿੱਚ ਸੁਣਨ, ਸ਼ਰੀਰਕ ਭਾਸ਼ਾ , ਅਤੇ
ਡਿਜ਼ਿਟਲ ਮਾਧਿਅਮਾਂ ਰਾਹੀਂ ਹੋਣ ਵਾਲਾ ਸੰਚਾਰ ਵੀ ਸ਼ਾਮਿਲ ਹੁੰਦਾ ਹੈ।
ਸੰਚਾਰ ਨਿਪੁੰਨਤਾ ਦੀਆਂ ਕਿਸਮਾਂ
ਸੰਚਾਰ ਨਿਪੁੰਨਤਾ ਨੂੰ ਹੇਠ ਲਿਖੀਆਂ ਮੁੱਖ ਕਿਸਮਾਂ
ਵਿੱਚ ਵੰਡਿਆ ਜਾਂਦਾ ਹੈ:
1. ਮੌਖਿਕ ਸੰਚਾਰ ਜਾਂ ਵਰਬਲ ਕਮਿਊਨੀਕੇਸ਼ਨ- ਇਹ ਸੰਚਾਰ ਬੋਲ-ਚਾਲ ਦੁਆਰਾ ਕੀਤਾ
ਜਾਂਦਾ ਹੈ। ਇਸ ਵਿੱਚ ਇੱਕ ਵਿਆਕਤੀ ਬੋਲਦਾ ਹੈ ਅਤੇ ਦੂਸਰਾ ਸੁਣਦਾ ਹੈ ਤੇ ਫਿਰ ਦੂਸਰਾ ਬੋਲਦਾ ਹੈ ਪਹਿਲਾ
ਵਿਆਕਤੀ ਸੁਣਦਾ ਹੈ, ਇਸ ਤਰਾਂ ਨਾਲ ਸੂਚਨਾ ਜਾਂ ਸੁਨੇਹੇ ਦਾ ਅਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ।ਉਦਾਹਰਣ
ਦੇ ਤੌਰ ਤੇ ਸਮੂਹ ਚਰਚਾ, ਪ੍ਰਾਸਤੁਤੀਕਰਨ, ਫੋਨ ਤੇ
ਗੱਲਬਾਤ, ਇੰਟਰਵਿਊ ਇਸ ਸੰਚਾਰ ਵਿੱਚ ਸ਼ਾਮਿਲ ਹੁੰਦਾ ਹੈ।
2. ਲਿਖਤੀ ਸੰਚਾਰ ਜਾਂ ਰਿਟਨ ਕਮਿਊਨੀਕੇਸ਼ਨ-ਇਹ ਸੰਚਾਰ ਲਿਖਤੀ ਰੂਪ ਵਿੱਚ ਹੁੰਦਾ ਹੈ ਸੁਨੇਹਾ ਜਾਂ ਸੂਚਨਾ ਭੇਜਣ ਵਾਲਾ ਵਿਆਕਤੀ
ਸੰਚਾਰ ਲਈ ਵਰਤੀ ਜਾਣ ਵਾਲੀ ਭਾਸ਼ਾ ਵਿੱਚ ਆਪਣਾ ਸੁਨੇਹਾ ਜਾਂ ਸੂਚਨਾ ਲਿਖ ਕੇ ਪ੍ਰਾਪਤ ਕਰਤਾ ਨੂੰ ਭੇਜਦਾ
ਹੈ। ਉਦਾਹਰਣ ਦੇ ਤੌਰ ਤੇ ਈ-ਮੇਲ, ਰਿਪੋਰਟ, ਲੇਖ, ਪੱਤਰ, ਐਸ. ਐਮ. ਐਸ.ਇਸ ਸੰਚਾਰ ਵਿੱਚ ਸ਼ਾਮਿਲ ਹੁੰਦਾ
ਹੈ। ਇਸ ਤਰਾਂ ਦੇ ਸੰਚਾਰ ਵਿੱਚ ਪ੍ਰਾਪਤ ਕਰਤਾ ਦੁਆਰਾ ਫੀਡਬੈਕ ਵੀ ਲਿਖਤੀ ਰੂਪ ਵਿੱਚ ਵਾਪਿਸ ਭੇਜੀ
ਜਾਂਦੀ ਹੈ।
3. ਗੈਰ-ਮੌਖਿਕ ਸੰਚਾਰ ਜਾਂ ਨਾਨ ਵਰਬਲ ਕਮਿਊਨੀਕੇਸ਼ਨ-ਇਹ ਸੰਚਾਰ ਬਿਨਾਂ ਸ਼ਬਦਾਂ ਦੇ ਸ਼ਰੀਰਕ
ਹਾਵ-ਭਾਵ , ਹੱਥ ਦੇ ਇਸ਼ਾਰੇ, ਚਿਹਰੇ ਦੀਆਂ ਭਾਵਨਾ, ਅਤੇ
ਆਈਕਾਨਜ਼ ਦੁਆਰਾ ਕੀਤਾ ਜਾਂਦਾ ਹੈ।ਉਦਾਹਰਣ ਦੇ ਤੌਰ ਤੇ ਮੁਸਕਰਾਉਣਾ, ਅੱਖਾਂ ਦਾ ਸੰਕੇਤ, ਹੱਥ
ਹਿਲਾਉਣਾ, ਚੁੱਪ ਰਹਿਣਾ ਇਸ ਸੰਚਾਰ ਵਿੱਚ ਸ਼ਾਮਿਲ ਹੁੰਦਾ ਹੈ।
4. ਦ੍ਰਿਸ਼ਟੀਮਾਨ ਸੰਚਾਰ ਜਾਂ ਵਿਜ਼ੂਅਲਕਮਿਊਨੀਕੇਸ਼ਨ-ਇਹ ਸੰਚਾਰ ਚਿੱਤਰ, ਗ੍ਰਾਫ, ਵੀਡੀਓ,
ਇਨਫੋਗਰਾਫਿਕਸ, ਪ੍ਰਾਸਤੂਤੀਕਰਨ ਰਾਹੀਂ ਹੁੰਦਾ ਹੈ।ਉਦਾਹਰਣ: ਪੋਸਟਰ, ਡਾਈਆਗ੍ਰਾਮ , ਚਾਰਟ, ਐਨੀਮੇਸ਼ਨ
ਇਸ ਸੰਚਾਰ ਵਿੱਚ ਸ਼ਾਮਿਲ ਹੈ।
5. ਸੁਣਨ ਸਬੰਧੀ ਨਿਪੁੰਨਤਾ ਜਾਂ ਲਿਸਨਿੰਗ ਸਕਿੱਲਜ਼-
ਇਹ ਸੰਚਾਰ ਦੀ
ਇੱਕ ਮਹੱਤਵਪੂਰਨ ਕਿਸਮ ਹੈ, ਜਿਸ ਵਿੱਚ ਇੱਕ ਵਿਅਕਤੀ ਦੂਜੇ ਵਿਆਕਤੀ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ
ਸਮਝਦਾ ਹੈ।ਉਦਾਹਰਣ ਦੇ ਤੌਰ ਤੇ ਸੰਵਾਦ ਦੌਰਾਨ ਧਿਆਨ ਨਾਲ ਸੁਣਨਾ, ਹੋਰ ਵਿਆਕਤੀ ਦੀ ਗੱਲ ਸਮਝਣ ਦੀ
ਸਮਰੱਥਾ, ਫੀਡਬੈਕ ਦੇਣਾਇਸ ਸੰਚਾਰ ਵਿੱਚ ਸ਼ਾਮਿਲ ਹੁੰਦਾ ਹੈ।
6. ਡਿਜ਼ੀਟਲ ਸੰਚਾਰ ਜਾਂ ਡਿਜ਼ੀਟਲਕਮਿਊਨੀਕੇਸ਼ਨ-ਆਧੁਨਿਕ ਸਮੇਂ ਵਿੱਚ ਟੈਕਨੋਲੋਜੀ ਰਾਹੀਂ
ਹੋਣ ਵਾਲਾ ਸੰਚਾਰ ਵੀ ਬਹੁਤ ਮਹੱਤਵਪੂਰਨ ਹੈ।ਉਦਾਹਰਣ ਦੇ ਤੌਰ ਤੇ ਸੋਸ਼ਲ ਮੀਡੀਆ, ਆਨਲਾਈਨ ਮੀਟਿੰਗ, ਵੈੱਬਿਨਾਰ, ਚੈਟਬਾਕਸਇਸ
ਸੰਚਾਰ ਵਿੱਚ ਸ਼ਾਮਿਲ ਹੁੰਦਾ ਹੈ।
ਸੰਚਾਰ ਨਿਪੁੰਨਤਾ ਹਰ ਵਿਅਕਤੀ ਦੀ ਜੀਵਨ ਸ਼ੈਲੀ, ਵਿਅਕਤੀਗਤ ਅਤੇ ਪੇਸ਼ੇਵਰ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਂਉਂਦੀ ਹੈ। ਇੱਕ ਚੰਗਾ ਸੰਚਾਰਕ ਬਣਨ ਲਈ ਮੌਖਿਕ, ਲਿਖਤੀ, ਗੈਰ-ਮੌਖਿਕ ਅਤੇ ਡਿਜੀਟਲ ਸਭ ਤਰੀਕਿਆਂ ਵਿੱਚ ਮਹਾਰਤ ਹਾਂਸਿਲ ਕਰਨੀ ਚਾਹੀਦੀ ਹੈ।
ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ Post ਦਾ
ਵਿਸ਼ਾ ਚੰਗਾ ਲੱਗਿਆ ਹੋਵੇਗਾ, ਮਿਲਦੇ ਹਾਂ ਅਗਲੀ Blog ਵਿੱਚ ਇੱਕ ਨਵੇਂ ਵਿਸ਼ੇ ਤੇ ਧੰਨਵਾਦ।
ਧਨਵੰਤ ਸਿੰਘ (BCA, MCA, MBA (Finance))


Comments
Post a Comment