SWOT ਵਿਸ਼ਲੇਸ਼ਣ (SWOT Analysis) ਦੀ ਸੰਖੇਪ ਜਾਣਕਾਰੀ

 

ਸਤਿ ਸ਼੍ਰੀ ਅਕਾਲ ਦੋਸਤੋ।

ਮੈਂ ਧਨਵੰਤ ਸਿੰਘ ਆਪਣੇ ਆਨਲਾਇਨ ਪਲੇਟਫਾਰਮ Dhanwant Computer and Artistic Skills ਤੇ ਤੁਹਾਡਾ ਸਵਾਗਤ ਕਰਦਾ ਹਾਂ। ਇਸ Post ਦਾ ਵਿਸ਼ਾ ਹੈ SWOT ਵਿਸ਼ਲੇਸ਼ਣ

ਵੀਡਿੳ ਲਿੰਕ ਇਸ ਬਲਾਗ ਨਾਲ ਸਬੰਧਤ

SWOT ਵਿਸ਼ਲੇਸ਼ਣ (SWOT Analysis) ਦੀ ਸੰਖੇਪ ਜਾਣਕਾਰੀ

SWOT Analysis ਇੱਕ ਯੋਜਨਾਤਮਕ ਤਕਨੀਕ ਹੈ, ਜੋ ਕਿਸੇ ਵੀ ਵਿਅਕਤੀ, ਵਪਾਰ ਜਾਂ ਸੰਸਥਾ ਦੀ ਸਥਿਤੀ ਦੀ ਜਾਂਚ ਕਰਨ ਲਈ ਵਰਤੀ ਜਾਂਦੀ ਹੈ। ਇਹ ਚਾਰ ਮੁੱਖ ਤੱਤਾਂ ‘ਤੇ ਆਧਾਰਿਤ ਹੁੰਦੀ ਹੈ:

  1. S ਤੋਂ ਭਾਵ ਹੈ Strengths ਸਟਰੈਂਥਸ  ਜਾਂ ਤਾਕਤਾਂ- ਉਹ ਗੁਣ ਜਾਂ ਤੱਤ, ਜੋ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਫਾਇਦਾ ਪਹੁੰਚਾਉਂਦੇ ਹਨ। ਉਦਾਹਰਣ ਦੇ ਤੌਰ ਤੇ  1) ਮਜ਼ਬੂਤ ਪ੍ਰਬੰਧਨ, 2) ਵਧੀਆ ਗਾਹਕ ਸੰਬੰਧ, 3) ਉੱਚ-ਗੁਣਵੱਤਾ ਉਤਪਾਦ।
  2. W ਤੋਂ ਭਾਵ ਹੈ Weaknesses ਵੀਕਨੈਸਿਸ ਜਾਂ ਕਮਜ਼ੋਰੀਆਂ- ਉਹ ਗੱਲਾਂ, ਜੋ ਵਿਕਾਸ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ। ਉਦਾਹਰਣ ਦੇ ਤੌਰ ਤੇ  1) ਘੱਟ ਤਕਨੀਕੀ ਨਵੀਨਤਾ, 2) ਆਰਥਿਕ ਸੰਕਟ, 3) ਕਮਜੋਰ ਮਾਰਕੀਟਿੰਗ।
  3. O ਤੋਂ ਭਾਵ ਹੈ  Opportunities ਓਪੁਰਚੁਨਟੀਸ ਜਾਂ ਮੌਕੇ- ਬਾਹਰੀ ਤੱਤ, ਜੋ ਵਿਕਾਸ ਦੇ ਨਵੇਂ ਰਾਹ ਖੋਲ੍ਹ ਸਕਦੇ ਹਨ। ਉਦਾਹਰਣ ਦੇ ਤੌਰ ਤੇ  1) ਨਵੀਆਂ ਮਾਰਕੀਟਾਂ, 2) ਤਕਨੀਕੀ ਵਿਕਾਸ, 3) ਉਪਭੋਗਤਾ ਦੀ ਵਧਦੀ ਮੰਗ।
  4. T ਤੋਂ ਭਾਵ ਹੈ Threats ਥਰੈਟਸ ਜਾਂ (ਖਤਰੇ)- ਉਹ ਬਾਹਰੀ ਤੱਤ, ਜੋ ਸੰਸਥਾ ਜਾਂ ਵਿਅਕਤੀ ਲਈ ਨੁਕਸਾਨਦਾਇਕ ਹੋ ਸਕਦੇ ਹਨ। ਉਦਾਹਰਣ ਦੇ ਤੌਰ ਤੇ : 1) ਮੁਕਾਬਲੇਦਾਰ ਕੰਪਨੀਆਂ, 2) ਆਰਥਿਕ ਮੰਦਭਾਗ, 3) ਸਰਕਾਰੀ ਨੀਤੀਆਂ।


SWOT ਵਿਸ਼ਲੇਸ਼ਣ ਦੀ ਮਹੱਤਤਾ:

  1. ਯੋਜਨਾਬੱਧ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ।
  2. ਕਮਜ਼ੋਰੀਆਂ ਅਤੇ ਖਤਰੇ ਪਛਾਣ ਕੇ ਉਨ੍ਹਾਂ ਦਾ ਹੱਲ ਲੱਭਣ ਵਿੱਚ ਮਦਦ ਕਰਦਾ ਹੈ।
  3. ਮੌਕੇ ਸਮਝਣ ਅਤੇ ਉਨ੍ਹਾਂ ਦਾ ਲਾਭ ਚੁੱਕਣ ਵਿੱਚ ਸਹਾਇਕ ਹੁੰਦਾ ਹੈ।

ਹੁਣ ਤੱਕ ਦੇ ਲੈਕਚਰ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ SWOT ਵਿਸ਼ਲੇਸ਼ਣ ਦੀ ਪੂਰੀ ਜਾਣਕਾਰੀ ਮਿਲ ਗਈ ਹੋਵੇਗੀ ਇਸ ਤੋਂ ਬਾਦ ਆਪਾਂ ਇੱਕ ਦੁਕਾਨਦਾਰ ਦੀ ਉਦਾਹਰਣ ਲੈਂਦੇ ਹੋਏ SWOT ਵਿਸ਼ਲੇਸ਼ਣ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇੱਕ SWOT ਵਿਸ਼ਲੇਸ਼ਣ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ।

ਇੱਕ ਦੁਕਾਨਦਾਰ ਲਈ SWOT ਵਿਸ਼ਲੇਸ਼ਣ ਹੇਠ ਲਿਖੇ ਅਨੁਸਾਰ ਹੈ:

Strengths ਸਟਰੈਂਥਸ ਜਾਂ (ਤਾਕਤਾਂ):

  1. ਵਧੀਆ ਸਥਾਨ: ਦੁਕਾਨ ਦਾ ਉਹ ਸਥਾਨ ਜਿੱਥੇ ਜਿਆਦਾ ਗੁਆਂਢੀ ਰਿਹਾਇਸ਼ ਅਤੇ ਰਵਾਇਤੀ ਗ੍ਰਾਹਕ ਹਨ।
  2. ਗਾਹਕ ਸੰਬੰਧ: ਮੁਲਾਕਾਤੀ ਅਤੇ ਵਿਸ਼ਵਾਸਯੋਗ ਸੇਵਾ ਨਾਲ ਗਾਹਕਾਂ ਨਾਲ ਸਨੇਹਦਾਰ ਸੰਬੰਧ।
  3. ਸਥਾਨਕ ਮੰਗ ਦੀ ਜਾਣਕਾਰੀ: ਗਾਹਕਾਂ ਦੀਆਂ ਪਸੰਦ-ਨਾਪਸੰਦ ਅਤੇ ਲੋੜਾਂ ਦੀ ਸਮਝ।
  4. ਉੱਚ ਗੁਣਵੱਤਾ ਵਾਲੇ ਉਤਪਾਦ: ਜਿਸ ਨਾਲ ਗਾਹਕਾਂ ਵਿੱਚ ਵਿਸ਼ਵਾਸ ਅਤੇ ਵਫ਼ਾਦਾਰੀ ਬਣੀ ਰਹਿੰਦੀ ਹੈ।

Weaknesses ਵੀਕਨੈਸਿਸ  ਜਾਂ (ਕਮਜ਼ੋਰੀਆਂ):

  1. ਮਾਰਕੀਟਿੰਗ ਬਜਟ ਦੀ ਘਾਟ: ਵੱਡੀ ਮਾਰਕੀਟ ਵਿੱਚ ਪ੍ਰਚਾਰ ਕਰਨ ਲਈ ਸੀਮਿਤ ਵਿੱਤੀ ਸਰੋਤ।
  2. ਤਕਨੀਕ ਦੀ ਘਾਟ: ਆਨਲਾਈਨ ਮੌਜੂਦਗੀ ਅਤੇ ਡਿਜ਼ੀਟਲ ਸੇਵਾ ਵਿੱਚ ਕਮਜ਼ੋਰੀ।
  3. ਸੀਮਿਤ ਸਟਾਕ ਅਤੇ ਜਗ੍ਹਾ: ਉਤਪਾਦਾਂ ਦੀ ਘੱਟ ਵਿਕਲਪ ਅਤੇ ਛੋਟਾ ਦੁਕਾਨ ਸਥਾਨ।
  4.   ਵੱਡੇ ਦੁਕਾਨਦਾਰਾਂ ਨਾਲ ਮੁਕਾਬਲਾ: ਸਥਾਨਕ ਮਾਰਕੀਟ ਵਿੱਚ ਵੱਡੇ ਖਿਡਾਰੀ ਹੋਣ ਕਾਰਨ ਚੁਣੌਤੀਆਂ।

 

Opportunities ਓਪੁਰਚੁਨਟੀਸ  ਜਾਂ (ਮੌਕੇ):

  • ਡਿਜ਼ੀਟਲ ਮਾਰਕੀਟਿੰਗ: ਸੋਸ਼ਲ ਮੀਡੀਆ ਅਤੇ ਆਨਲਾਈਨ ਵਪਾਰ ਦੇ ਜ਼ਰੀਏ ਨਵੇਂ ਗਾਹਕਾਂ ਤੱਕ ਪਹੁੰਚ।
  • ਉਤਪਾਦ ਵਿਆਪਕ ਕਰਨ ਦੇ ਮੌਕੇ: ਨਵੇਂ ਉਤਪਾਦਾਂ ਜਾਂ ਸੇਵਾਵਾਂ ਨੂੰ ਸ਼ੁਰੂ ਕਰਨ ਦਾ ਸੰਭਾਵਨਾ।
  • ਸਥਾਨਕ ਸਹਿਯੋਗ: ਇਲਾਕੇ ਦੇ ਉਦਯੋਗਾਂ ਨਾਲ ਮਿਲ ਕੇ ਪ੍ਰਚਾਰ ਅਤੇ ਸਹਿਯੋਗੀ ਮੁਹਿੰਮਾਂ ਚਲਾਉਣਾ।
  • ਸਰਕਾਰੀ ਸਕੀਮਾਂ: ਛੋਟੇ ਵਪਾਰਾਂ ਲਈ ਸਰਕਾਰੀ ਸਹਾਇਤਾ ਅਤੇ ਸਕੀਮਾਂ ਦਾ ਲਾਭ ਲੈਣਾ।

 

Threats ਥਰੈਟਸ ਜਾਂ (ਖਤਰੇ):

  • ਮੁਕਾਬਲਾ: ਵੱਡੇ ਰੀਟੇਲ ਚੇਨਜ਼ ਅਤੇ ਆਨਲਾਈਨ ਸਟੋਰਾਂ ਦਾ ਵੱਧਣਾ।
  • ਆਰਥਿਕ ਮੰਦਭਾਗ: ਆਰਥਿਕ ਮੰਦ ਜਾਂ ਹਲਾਤਾਂ ਦੀ ਤਬਦੀਲੀ ਨਾਲ ਗਾਹਕ ਖਰਚਾਂ 'ਚ ਕਮੀ।
  • ਰੈਂਟ ਅਤੇ ਚਲਣ ਵਾਲੇ ਖਰਚੇ: ਦੁਕਾਨ ਦੇ ਕਿਰਾਏ ਅਤੇ ਹੋਰ ਸਥਾਨਕ ਖਰਚੇ ਵਿੱਚ ਵਾਧਾ।
  • ਬਦਲਦੇ ਗਾਹਕੀ ਰੁਝਾਨ: ਗਾਹਕਾਂ ਦੀਆਂ ਪਸੰਦਾਂ ਵਿੱਚ ਤੇਜ਼ ਤਬਦੀਲੀ ਆਉਣਾ।

 

ਇਹ SWOT Analysis ਦੁਕਾਨਦਾਰ ਦੀ ਮੌਜੂਦਾ ਸਥਿਤੀ ਨੂੰ ਸਮਝਣ ਅਤੇ ਭਵਿੱਖ ਲਈ ਯੋਜਨਾਵਾਂ ਬਣਾਉਣ ਵਿੱਚ ਮਦਦ ਕਰੇਗਾ।

ਹੇਠਾਂ ਕੁਝ SWOT Analysis ਨਾਲ ਸੰਬੰਧਤ ਬਹੁ-ਚੋਣ ਪ੍ਰਸ਼ਨ (MCQs) ਦਿੱਤੇ ਗਏ ਹਨ:

ਪ੍ਰਸ਼ਨ 1. SWOT ਦਾ ਪੂਰਾ ਨਾਮ ਕੀ ਹੈ?
A) Strategies, Weaknesses, Objectives, Tactics
B) Strengths, Weaknesses, Opportunities, Threats
C) Systems, Work, Objectives, Trends
D) Success, Worry, Options, Trials

ਸਹੀ ਜਵਾਬ: B) Strengths, Weaknesses, Opportunities, Threats

ਪ੍ਰਸ਼ਨ 2. ਹੇਠਾਂ ਦਿੱਤੇ ਵਿੱਚੋਂ ਕਿਹੜਾ SWOT ਵਿਸ਼ਲੇਸ਼ਣ ਦਾ ਅੰਦਰੂਨੀ (Internal) ਤੱਤ ਹੈ?
A) Threats
B) Opportunities
C) Strengths
D) Market Trends

ਸਹੀ ਜਵਾਬ: C) Strengths

ਪ੍ਰਸ਼ਨ 3. ਹੇਠਾਂ ਦਿੱਤੇ ਵਿੱਚੋਂ ਕਿਹੜਾ SWOT ਵਿਸ਼ਲੇਸ਼ਣ ਦਾ ਬਾਹਰੀ (External) ਤੱਤ ਹੈ?
A) Weaknesses
B) Strengths
C) Opportunities
D) Internal Challenges

ਸਹੀ ਜਵਾਬ: C) Opportunities

ਪ੍ਰਸ਼ਨ 4. SWOT ਵਿਸ਼ਲੇਸ਼ਣ ਵਿੱਚ 'Threats' ਨਾਲ ਕੀ ਸੂਚਿਤ ਕੀਤਾ ਜਾਂਦਾ ਹੈ?
A) ਉਹਨਾਂ ਤੱਤਾਂ ਨੂੰ ਜੋ ਕੰਪਨੀ ਦੀਆਂ ਤਾਕਤਾਂ ਨੂੰ ਦਰਸਾਉਂਦੇ ਹਨ
B) ਉਹਨਾਂ ਤੱਤਾਂ ਨੂੰ ਜੋ ਕੰਪਨੀ ਲਈ ਖਤਰਾ ਬਣ ਸਕਦੇ ਹਨ
C) ਉਹਨਾਂ ਤੱਤਾਂ ਨੂੰ ਜੋ ਕੰਪਨੀ ਦੇ ਅੰਦਰ ਮੌਜੂਦ ਹਨ
D) ਉਹਨਾਂ ਤੱਤਾਂ ਨੂੰ ਜੋ ਕੰਪਨੀ ਲਈ ਨਵੇਂ ਮੌਕੇ ਸਿਰਜ ਸਕਦੇ ਹਨ

ਸਹੀ ਜਵਾਬ: B) ਉਹਨਾਂ ਤੱਤਾਂ ਨੂੰ ਜੋ ਕੰਪਨੀ ਲਈ ਖਤਰਾ ਬਣ ਸਕਦੇ ਹਨ

 

ਪ੍ਰਸ਼ਨ 5. SWOT ਵਿਸ਼ਲੇਸ਼ਣ ਵਿੱਚ 'Weaknesses' ਦਾ ਕੀ ਮਤਲਬ ਹੈ?
A)
ਕੰਪਨੀ ਦੇ ਬਾਹਰੀ ਮੌਕੇ
B)
ਕੰਪਨੀ ਦੀਆਂ ਅੰਦਰੂਨੀ ਕਮਜ਼ੋਰੀਆਂ
C)
ਸੰਭਾਵਿਤ ਖਤਰਿਆਂ ਦਾ ਨਿਰਣੈ
D)
ਕੰਪਨੀ ਦੀਆਂ ਮਜ਼ਬੂਤੀਆਂ

ਸਹੀ ਜਵਾਬ: B) ਕੰਪਨੀ ਦੀਆਂ ਅੰਦਰੂਨੀ ਕਮਜ਼ੋਰੀਆਂ

ਧਨਵੰਤ ਸਿੰਘ  BCA MCA MBA (Finance)


Comments

Popular posts from this blog

ਰੁਜਗਾਰ ਯੋਗਤਾ ਦੇ ਤੌਰ time Management ਤੇ ਕਿਉ ਜ਼ਰੂਰੀ ਹੈ?

How can you become a good technician?

Employability (ਪੰਜਾਬੀ ਵਿੱਚ ਅਰਥ) ਰੁਜ਼ਗਾਰ ਯੋਗਤਾ